ਸੂਰ ਪਾਲਣ ਪ੍ਰਬੰਧਨ

← ਵਾਪਸ ਮੋਡੀਊਲਾਂ ਵੱਲ

ਨਰ/ ਸਾਨ੍ਹ ਸੂਰ ਦੀ ਦੇਖਭਾਲ ਅਤੇ ਪ੍ਰਬੰਧਨ

  • ਲਿੰਗ ਅਨੁਪਾਤ : 1 ਨਰ : 15–20 ਮਾਦਾ ਸੂਰ (1:10 ਹੋਰ ਵਧੀਆ ਮੰਨਿਆ ਜਾਂਦਾ ਹੈ)।
  • ਲਿੰਗਕ ਪਰਿਪੱਕਤਾ : 6–7 ਮਹੀਨੇ ਦੀ ਉਮਰ ਵਿੱਚ।
  • ਪ੍ਰਜਨਣ ਲਈ ਵਰਤੋਂ : 8–9 ਮਹੀਨੇ ਦੀ ਉਮਰ ਤੋਂ ਬਾਅਦ।
  • 1 ਸਾਲ ਤੋਂ ਘੱਟ ਉਮਰ ਦੇ ਨਰ ਸੂਰ ਦੀ ਮਿਲਾਪ ਲਈ ਵਰਤੋਂ : ਦਿਨ ਵਿੱਚ ਇੱਕ ਵਾਰ।
  • 1 ਸਾਲ ਤੋਂ ਵੱਧ ਉਮਰ ਦੇ ਨਰ ਸੂਰ ਦੀ ਮਿਲਾਪ ਲਈ ਵਰਤੋਂ: ਦਿਨ ਵਿੱਚ ਦੋ ਵਾਰ, ਪਰ ਪ੍ਰਤੀ ਹਫ਼ਤਾ ਵੱਧ ਤੋਂ ਵੱਧ 5–7 ਵਾਰ ਹੀ।
  • ਨਿਯਮਿਤ ਕਸਰਤ : ਜ਼ਰੂਰ ਕਰਵਾਓ।
  • ਪ੍ਰਜਨਣ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਦੰਦਾਂ ਦੀ ਕਟਾਈ ਕਰਨੀ ਚਾਹੀਦੀ ਹੈ।
  • ਸਧਾਰਣ ਮਿਲਾਪ ਦਾ ਸਮਾਂ : 4–5 ਮਿੰਟ (ਵੱਧ ਤੋਂ ਵੱਧ 20 ਮਿੰਟ ਤੱਕ)।
  • ਵੱਖਰੇ ਵਾੜੇ ਵਿੱਚ ਰੱਖਣਾ : ਹਰ ਨਰ ਸੂਰ ਨੂੰ ਅਲੱਗ ਰੱਖੋ।
  • ਪ੍ਰਜਨਣ ਲਈ ਵਰਤੋਂ ਦੀ ਉਮਰ: 6–8 ਸਾਲ ਤੱਕ।