ਸੂਰ ਪਾਲਣ ਪ੍ਰਬੰਧਨ
← ਵਾਪਸ ਮੋਡੀਊਲਾਂ ਵੱਲ
ਨਵ ਜੰਮੇ ਪਿੱਗਲੈੱਟਾਂ (ਬੱਚਿਆਂ) ਦੀ ਦੇਖਭਾਲ ਅਤੇ ਪ੍ਰਬੰਧਨ
- ਪਿੱਗਲੈੱਟਾਂ ਦੇ ਸਰੀਰ ਤੋਂ, ਖ਼ਾਸ ਕਰਕੇ ਮੂੰਹ ਅਤੇ ਨੱਕ ਦੇ ਛੇਦਾਂ ਵਿੱਚੋਂ ਸਾਰਾ ਬਲਗਮ ਸਾਫ਼ ਕਰੋ, ਤਾਂ ਜੋ ਉਹ ਆਮ ਤਰ੍ਹਾਂ ਸਾਹ ਲੈ ਸਕਣ।
- ਮਰੇ ਹੋਏ ਬੱਚਿਆਂ ਅਤੇ ਜੇਰ ਨੂੰ ਵੱਖਰਾ ਕਰੋ।
- ਕਮਜ਼ੋਰ ਬੱਚਿਆਂ ਨੂੰ ਦੁੱਧ ਪਿਲਾਉਣ ਵਿਚ ਮੱਦਦ ਕਰੋ।
- ਪਿਗਲੇਟਾਂ ਲਯੀ ਜਗ੍ਹਾ ਸੁੱਕੀ ਹੋਵੇ ਅਤੇ 2 ਕੁ ਇੰਚ ਪਰਾਲ਼ੀ ਦੀ ਪਰਤ ਵਿਛੀ ਹੋਵੇ।
- ਨਵ ਜੰਮੇ ਬੱਚਿਆਂ ਲਯੀ ਕ੍ਰੀਪ ਖਾਨਿਆਂ ਦੀ ਵਿਵਸਥਾ ਕਰੋ ਅਤੇ ਇਸ ਦਾ ਤਾਪ ਮਾਨ 35ਡਿਗਰੀ ਸੇਲਸਿਓਸ ਹੋਣਾ ਚਾਹੀਦਾ ਹੈ।
- ਨਵ ਜੰਮੇ ਬੱਚਿਆਂ ਨੂੰ ਧੁੰਨੀ ਰੋਗ ਤੋਂ ਬਚਾਉਣ ਲਈ, ਨਾਭੀ ਤੋਂ ਲਗਭਗ 2.5 ਸੈਂਟੀਮੀਟਰ ਦੂਰ ਧਾਗੇ ਨਾਲ ਬੰਨ੍ਹ ਕੇ ਕੱਟੋ ਅਤੇ ਬਚੇ ਹੋਏ ਹਿੱਸੇ ਉੱਤੇ 0.5% ਆਇਓਡੀਨ ਲਗਾਓ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਲਾਗ ਤੋਂ ਬਚਾਅ ਹੋ ਸਕੇ।
- ਨਵਜੰਮੇ ਪਿੱਗਲੈੱਟਾਂ ਵਿੱਚ ਕੁੱਲ 4 ਜੋੜੇ (8) ਨੀਡਲ ਦੰਦ ਹੁੰਦੇ ਹਨ, ਜਿਨ੍ਹਾਂ ਵਿੱਚ ਹਰ ਜਬਾੜੇ ਵਿੱਚ 2 ਜੋੜੇ ਹੁੰਦੇ ਹਨ (ਇੱਕ ਕੈਨਾਈਨ ਅਤੇ ਇੱਕ ਤੀਜਾ ਅਸਥਾਈ ਇੰਸਾਈਜ਼ਰ), ਜਿਨ੍ਹਾਂ ਨੂੰ ਵੁਲਫ ਟੀਥ (wolf teeth) ਵੀ ਕਿਹਾ ਜਾਂਦਾ ਹੈ।
- ਇਹ ਦੰਦ ਜਨਮ ਤੋਂ ਪਹਿਲੇ ਜਾਂ ਦੂਜੇ ਦਿਨ ਮਸੂੜਿਆਂ ਦੇ ਨੇੜੇ ਤੋਂ ਕੱਟੇ ਜਾਂਦੇ ਹਨ, ਤਾਂ ਜੋ ਦੁੱਧ ਪੀਂਦੇ ਸਮੇਂ ਮਾਦਾ ਸੂਰ ਦੇ ਥਣਾਂ ਨੂੰ ਸੱਟ ਨਾ ਲੱਗੇ ਅਤੇ ਹੋਰ ਪਿੱਗਲੈੱਟਾਂ ਨੂੰ ਵੀ ਸੱਟ ਤੋਂ ਬਚਾਇਆ ਜਾ ਸਕੇ।
- ਅਸਥਾਈ ਪਛਾਣ
- ਸਿਲਵਰ ਨਾਈਟਰੇਟ ਵਰਗੇ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ।
- ਸਥਾਈ ਪਛਾਣ
- ਕੰਨ ਨੌਚਿੰਗ
- ਟੈਟੂ ਬਣਾਉਣਾ
- ਈਅਰ ਟੈਗ ਲਗਾਉਣਾ ਆਦਿ।
ਕੰਨ ਨੌਚਿੰਗ (ਪਸ਼ੂ ਦੀ ਪਛਾਣ ਲਈ ਕੰਨ 'ਤੇ ਕੱਟ ਲਾਉਣਾ)
- ਕੰਨ ਨੌਚਿੰਗ ਸੂਰਾਂ ਦੀ ਪਛਾਣ ਕਰਨ ਦਾ ਸਭ ਤੋਂ ਆਮ ਅਤੇ ਭਰੋਸੇਯੋਗ ਤਰੀਕਾ ਹੈ।
- ਇਸ ਵਿੱਚ ਤਿੱਖੀ ਕੈਂਚੀ ਜਾਂ ਈਅਰ ਪੰਚ ਦੀ ਮਦਦ ਨਾਲ ਕੰਨਾਂ ਦੇ ਕਿਨਾਰਿਆਂ 'ਤੇ ਨਿਰਧਾਰਤ ਥਾਵਾਂ 'ਤੇ V-ਆਕਾਰ ਦੇ ਨੌਚ ਬਣਾਏ ਜਾਂਦੇ ਹਨ।
- ਹਰ ਨੌਚ ਇੱਕ ਨਿਰਧਾਰਤ ਸੰਖਿਆ ਨੂੰ ਦਰਸਾਉਂਦਾ ਹੈ, ਜਿਸ ਨਾਲ ਹਰ ਸੂਰ ਦੀ ਵੱਖਰੀ ਪਛਾਣ ਕੀਤੀ ਜਾਂਦੀ ਹੈ।
ਕੈਸ੍ਟ੍ਰੇਸ਼ਨ (ਨਰ ਬੱਚਿਆਂ ਦੀ ਖੱਸੀ ਕਰਨਾ)
- ਮੀਟ ਲਯੀ ਤਿਆਰ ਕੀਤੇ ਜਾਨ ਵਾਲੇ ਬੱਚੇ 3 ਹਫਤਿਆਂ ਦੇ ਹੋ ਜਾਣ ਤਾਂ ਇਹਨਾਂ ਨੂੰ ਖੱਸੀ ਕਰ ਦੇਣਾ ਚਾਹੀਦਾ ਹੈ
- ਖੱਸੀ ਕਿੱਤੇ ਸੂਰ ਆਮ ਸੂਰ ਦੇ ਮੁਕਾਬਲੇ ਜ਼ਿਆਦਾ ਸ਼ਾਂਤ ਰਹਿੰਦੇ ਹਨ ਅਤੇ ਓਹਨਾ ਦੇ ਮੀਟ ਤੋਂ ਬਦਬੂ ਨਹੀਂ
ਖੂਨ ਦੀ ਕਮੀ (ਅਨੀਮੀਆ ) ਤੋਂ ਬਚਾਅ
- ਪੱਕੇ ਫਰਸ਼ ਉੱਤੇ ਪਾਲੇ ਜਾਣ ਵਾਲੇ ਪਿੱਗਲੈੱਟਾਂ ਵਿੱਚ ਖੂਨ ਦੀ ਕਮੀ ਦੀ ਸਮੱਸਿਆ ਆਮ ਨਾਲੋਂ ਵੱਧ ਆਮ ਹੁੰਦੀ ਹੈ।
- ਆਇਰਨ ਦੀ ਪੂਰਤੀ ਮੂੰਹ ਰਾਹੀਂ ਜਾਂ ਟੀਕੇ ਰਾਹੀਂ ਕੀਤੀ ਜਾ ਸਕਦੀ ਹੈ।
- ਸੂਰੀ ਦੇ ਥਣਾਂ ਉੱਤੇ ਫੈਰਸ ਸਲਫੇਟ ਦਾ ਸੰਤ੍ਰਿਪਤ ਘੋਲ ਲਗਾਉਣ ਨਾਲ ਵੀ ਪਿੱਗਲੈੱਟਾਂ ਨੂੰ ਆਇਰਨ ਮਿਲਦਾ ਹੈ।
- ਆਇਰਨ ਡੈਕਸਟ੍ਰਾਨ 100–150 ਮਿ.ਗ੍ਰਾ. ਦਾ ਟੀਕਾ ਜਨਮ ਤੋਂ ਤੀਜੇ ਅਤੇ 13ਵੇਂ ਦਿਨ ਲਗਾਇਆ ਜਾਂਦਾ ਹੈ। ਇਸ ਤੋਂ ਬਾਅਦ ਚੌਥੇ ਅਤੇ 14ਵੇਂ ਦਿਨ ਵਿਟਾਮਿਨ B-ਕੰਪਲੈਕਸ ਦਾ ਟੀਕਾ ਲਗਾਇਆ ਜਾਂਦਾ ਹੈ।
ਕਰਾਸ ਫੋਸਟਰਿੰਗ
- ਕਰਾਸ ਫੋਸਟਰਿੰਗ ਦਾ ਉਦੇਸ਼ ਅਨਾਥ ਪਿੱਗਲੈੱਟਾਂ ਨੂੰ ਪਾਲਣਾ ਜਾਂ ਵੱਖ-ਵੱਖ ਸੂਰੀ ਦੇ ਬੱਚਿਆਂ ਦੀ ਗਿਣਤੀ ਨੂੰ ਸੰਤੁਲਿਤ ਕਰਨਾ ਹੁੰਦਾ ਹੈ।
- ਇਸ ਵਿੱਚ ਅਨਾਥ ਪਿੱਗਲੈੱਟਾਂ ਨੂੰ ਉਨ੍ਹਾਂ ਦੀ ਮਾਂ ਤੋਂ ਹਟਾ ਕੇ ਕਿਸੇ ਹੋਰ ਦੁੱਧ ਪਿਲਾਉਣ ਵਾਲੀ ਮਾਦਾ ਸੂਰ ਕੋਲ ਰੱਖਿਆ ਜਾਂਦਾ ਹੈ।
- ਲਿਟਰ ਸੰਤੁਲਨ ਲਈ ਪਿੱਗਲੈੱਟਾਂ ਦੀ ਅਦਲਾ-ਬਦਲੀ ਜਨਮ ਤੋਂ ਤੀਜੇ ਦਿਨ ਤੋਂ ਬਾਅਦ ਕੀਤੀ ਜਾਂਦੀ ਹੈ, ਤਾਂ ਜੋ ਉਹ ਪਹਿਲਾਂ ਆਪਣੀ ਮਾਂ ਦਾ ਪਹਿਲਾ ਦੁੱਧ (ਖੀਸ/ ਬੋਹਲੀ) ਪੀ ਸਕਣ।
- ਕਰਾਸ ਫੋਸਟਰਿੰਗ ਤੋਂ ਪਹਿਲਾਂ ਪਿੱਗਲੈੱਟਾਂ ਨੂੰ ਆਪਸ ਵਿੱਚ ਰਗੜਿਆ ਜਾਂਦਾ ਹੈ ਜਾਂ ਤੇਜ਼ ਗੰਧ/ ਮੁਸ਼ਕ ਵਾਲੀਆਂ ਚੀਜ਼ਾਂ, ਜਿਵੇਂ ਪਿਆਜ਼ ਜਾਂ ਲਸਣ ਦੀ ਗੰਧ ਲਗਾਈ ਜਾਂਦੀ ਹੈ, ਤਾਂ ਜੋ ਨਵੀਂ ਸੂਰੀ ਉਨ੍ਹਾਂ ਨੂੰ ਆਸਾਨੀ ਨਾਲ ਸਵੀਕਾਰ ਕਰ ਲਵੇ।
| ਕ੍ਰ. ਸੰ. | ਬਿਮਾਰੀ | ਟੀਕਾ | ਟੀਕਾਕਰਨ ਦਾ ਸਮਾਂ | ਦੁਹਰਾਉਣ ਦਾ ਸਮਾਂ |
|---|---|---|---|---|
| 01 | ਸਵਾਈਨ ਫੀਵਰ | ਕ੍ਰਿਸਟਲ ਵਾਇਲੇਟ / ਲੈਪੀਨਾਈਜ਼ਡ ਟੀਕਾ | ਦੁੱਧ ਛੁਡਾਉਣ ਤੋਂ ਬਾਅਦ। | ਹਰ ਸਾਲ |
| 02 | ਮੂੰਹ- ਖੁਰ ਦੀ ਬਿਮਾਰੀ | ਪੋਲੀਵੈਲੈਂਟ ਟਿਸ਼ੂ ਕਲਚਰ ਟੀਕਾ | ਲਗਭਗ 6 ਮਹੀਨੇ ਦੀ ਉਮਰ ਵਿੱਚ ਪਹਿਲਾ ਟੀਕਾ ਅਤੇ 4 ਮਹੀਨੇ ਬਾਅਦ ਬੂਸਟਰ ਡੋਜ਼। | ਸਾਲ ਵਿੱਚ 2 ਵਾਰ |
| 03 | ਹੈਮਰੇਜਿਕ ਸੈਪਟੀਸੀਮੀਆ (ਗੱਲ ਘੋਟੂ) | ਆਇਲ ਐਡਜੂਵੈਂਟ ਟੀਕਾ | ਬਰਸਾਤ (ਮਾਨਸੂਨ) ਸ਼ੁਰੂ ਹੋਣ ਤੋਂ ਪਹਿਲਾਂ | ਸਾਲ ਵਿੱਚ ਇੱਕ ਜਾਂ ਦੋ ਵਾਰ |
| 04 | ਸਵਾਈਨ ਐਰੀਸੀਫੇਲੁਸ ਰੀਸਿਪੈਲਸ | ਐਲਮ-ਟ੍ਰੀਟਡ ਟੀਕਾ | ਦੁੱਧ ਛੁਡਾਉਣ ਤੋਂ ਬਾਅਦ ਪਹਿਲਾ ਟੀਕਾ ਅਤੇ 3–4 ਹਫ਼ਤਿਆਂ ਬਾਅਦ ਬੂਸਟਰ ਡੋਜ਼। | ਹਰ ਸਾਲ |
- ਸੂਰੀ ਦੇ ਸੂਣ ਤੋਂ ਬਾਅਦ ਲਿੰਗ (ਨਰ/ਮਾਦਾ) ਅਤੇ ਭਾਰ ਦੇ ਅਧਾਰ 'ਤੇ ਸਮੂਹਾਂ ਵਿੱਚ ਵੰਡ ਕਰੋ।
- ਉਚਿਤ ਵਾਧੇ ਲਈ ਗਰਮੀ ਦੇ ਮੌਸਮ ਵਿੱਚ ਤਣਾਅ ਦਾ ਪ੍ਰਭਾਵਸ਼ਾਲੀ ਪ੍ਰਬੰਧ ਕਰੋ।
- ਛਾਂ, ਪਾਣੀ ਦੇ ਛਿੜਕਾਅ (ਸਪ੍ਰਿੰਕਲਰ) ਅਤੇ ਚਿੱਕੜ ਵਿੱਚ ਲੇਟਣਾ (ਵਾਲੋਇੰਗ) ਦੀ ਯੋਗ ਵਿਵਸਥਾ ਕਰੋ।
- ਵਧੀਆ ਵਾਧਾ ਕੁਸ਼ਲਤਾ ਲਈ ਖਣਿਜ ਮਿਸ਼ਰਣ, ਆਇਓਡੀਨ ਯੁਕਤ ਨਮਕ ਅਤੇ ਕਾਪਰ ਸਲਫੇਟ ਦੀ ਪੂਰੀ ਮਾਤਰਾ ਦਿਓ।