ਸੂਰ ਪਾਲਣ ਪ੍ਰਬੰਧਨ

← ਵਾਪਸ ਮੋਡੀਊਲਾਂ ਵੱਲ

ਸੂਰਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਲਈ ਰਿਹਾਇਸ਼/ (ਹਾਊਸਿੰਗ) ਪ੍ਰਬੰਧਨ

ਸੂਰਾਂ ਦੀ ਰਿਹਾਇਸ਼ ਦਾ ਮੁੱਖ ਉਦੇਸ਼ ਉਨ੍ਹਾਂ ਨੂੰ ਗਰਮੀ, ਸਰਦੀ, ਮੀਂਹ ਅਤੇ ਹੋਰ ਪ੍ਰਤੀਕੂਲ ਮੌਸਮੀ ਹਾਲਾਤਾਂ ਤੋਂ ਸੁਰੱਖਿਆ ਪ੍ਰਦਾਨ ਕਰਨਾ, ਸਫ਼ਾਈ ਨੂੰ ਆਸਾਨ ਬਣਾਉਣਾ ਅਤੇ ਵੱਖ-ਵੱਖ ਉਮਰ ਅਤੇ ਸ਼੍ਰੇਣੀਆਂ ਦੇ ਸੂਰਾਂ ਲਈ ਲੋੜ ਅਨੁਸਾਰ ਉਚਿਤ ਜਗ੍ਹਾ ਮੁਹੱਈਆ ਕਰਵਾਉਣਾ ਹੈ।

  • ਸੂਰ ਫਾਰਮ ਰਰਿਹੈਸ਼ੀ ਇਲਾਕੇ ਤੋਂ ਦੂਰ ਦੱਖਣੀ ਦਿਸ਼ਾ ਵੱਲ ਹੋਣਾ ਹੈ।
  • ਸੂਰਾਂ ਦਾ ਸ਼ੈੱਡ ਉੱਚੀ ਅਤੇ ਸਮਤਲ ਥਾਂ 'ਤੇ ਬਣਾਇਆ ਜਾਣਾ ਚਾਹੀਦਾ ਹੈ, ਤਾਂ ਜੋ ਮੀਂਹ ਦੇ ਪਾਣੀ ਦੀ ਭਰਾਵਟ ਜਾਂ ਹੜ੍ਹ ਦੀ ਸਮੱਸਿਆ ਨਾ ਹੋਵੇ।
  • ਸ਼ੈੱਡ ਦਾ ਫਰਸ਼ ਮਜ਼ਬੂਤ, ਪੱਕਾ, ਪਾਣੀ ਨਾ ਸੋਖਣ ਵਾਲਾ ਅਤੇ ਸਾਫ਼ ਕਰਨ ਵਿੱਚ ਆਸਾਨ ਹੋਣਾ ਚਾਹੀਦਾ ਹੈ।
  • ਸ਼ੈੱਡ ਵਿੱਚ ਚੰਗੀ ਹਵਾਦਾਰੀ , ਲੋੜੀਂਦੀ ਰੌਸ਼ਨੀ ਅਤੇ ਉਚਿਤ ਨਿਕਾਸੀ ਦੀ ਵਿਵਸਥਾ ਹੋਣੀ ਚਾਹੀਦੀ ਹੈ, ਤਾਂ ਜੋ ਸੂਰਾਂ ਦਾ ਵਾਤਾਵਰਣ ਸਾਫ਼ ਅਤੇ ਸਿਹਤਮੰਦ ਰਹੇ।
  • ਨਰ ਸੂਰ,ਮਾਦਾ ਸੂਰੀ,ਦੁੱਧ ਪੀਣ ਵਾਲੇ ਬੱਚੇ,ਵਧ ਰਹੇ ਸੂਰ ਅਤੇ ਮੋਟੇ ਕਰਨ ਵਾਲੇ ਸੂਰ ਲਈ ਵੱਖ-ਵੱਖ ਪੈਨ ਬਣਾਏ ਜਾਣੇ ਚਾਹੀਦੇ ਹਨ।
  • ਸ਼ੈੱਡ ਵਿੱਚ ਸਿੱਧੀ ਧੁੱਪ ਅਤੇ ਮੀਂਹ ਤੋਂ ਬਚਾਅ ਲਈ ਉਚਿਤ ਛੱਤ ਅਤੇ ਛਾਂ ਦੀ ਵਿਵਸਥਾ ਹੋਣੀ ਚਾਹੀਦੀ ਹੈ।
  • ਫੈਰੋਇੰਗ ਪੈਨ ਵਿੱਚ ਪਿਗਲੈਟਾਂ/ ਨਵ ਜੰਮੇ ਬੱਚਿਆਂ ਦੀ ਸੁਰੱਖਿਆ ਲਈ ਗਾਰਡ ਰੇਲ ਅਤੇ ਵੱਖਰਾ ਕ੍ਰੀਪ ਏਰੀਆ ਹੋਣਾ ਚਾਹੀਦਾ ਹੈ, ਜਿੱਥੇ ਉਹ ਸੁਰੱਖਿਅਤ ਰਹਿ ਸਕਣ ਅਤੇ ਲੋੜ ਅਨੁਸਾਰ ਨਿਘ ਪ੍ਰਾਪਤ ਕਰ ਸਕਣ।