ਸੂਰ ਪਾਲਣ ਪ੍ਰਬੰਧਨ
← ਵਾਪਸ ਮੋਡੀਊਲਾਂ ਵੱਲ
ਸੂਣ ਤੋਂ ਪਹਿਲਾ ਸੂਰੀ ਦੀ ਦੇਖਭਾਲ ਅਤੇ ਪ੍ਰਬੰਧਨ
- ਫੈਰੋਇੰਗ ਪੈਨ (ਸੁਆਈ ਵਾਲਾ ਕਮਰਾ) ਨੂੰ ਚੰਗੀ ਤਰ੍ਹਾਂ ਸਾਫ਼ ਅਤੇ ਕੀਟਾਣੂ-ਰਹਿਤ ਕਰੋ ਤਾਂ ਜੋ ਸੰਕਰਮਣ ਤੋਂ ਬਚਾਅ ਹੋ ਸਕੇ।
- ਫਰਸ਼ ਤਿਲਕਣ ਵਾਲਾ ਨਹੀ ਹੋਣਾ ਚਾਹੀਦਾ ਅਤੇ ਇਸ 'ਤੇ ਕਣਕ ਜਾਂ ਝੋਨੇ ਦੀ ਪਰਾਲੀ ਦੀ ਬਿਛਾਵਟ ਹੋਣੀ ਚਾਹੀਦੀ ਹੈ, ਤਾਂ ਜੋ ਸੂਰੀ ਅਤੇ ਨਵਜੰਮੇ ਪਿੱਗਲੇਟਾਂ ਨੂੰ ਗਰਮਾਹਟ ਮਿਲ ਸਕੇ ।
- ਪੈਨ ਵਿੱਚ ਕ੍ਰੀਪ ਏਰੀਆ ਜਾਂ ਸੁਰੱਖਿਅਤ ਖੇਤਰ ਦੀ ਵਿਵਸਥਾ ਹੋਣੀ ਚਾਹੀਦੀ ਹੈ।
- ਫੈਰੋਇੰਗ ਕਰੇਟ ਜਾਂ ਗਾਰਡ ਰੇਲਾਂ ਦੀ ਵਿਵਸਥਾ ਕਰੋ, ਤਾਂ ਜੋ ਸੂਰੀ ਦੇ ਹੇਠਾਂ ਆ ਕੇ ਪਿੱਗਲੇਟਾਂ ਦੇ ਕੁਚਲਣ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕਿਆ ਜਾ ਸਕੇ।
- ਨਵਜੰਮੇ ਪਿੱਗਲੇਟਾਂ ਨੂੰ ਠੰਢ ਤੋਂ ਬਚਾਉਣ ਲਈ ਰੌਸ਼ਨੀ ਅਤੇ ਨਿੱਘ ਦੀ ਉਚਿਤ ਵਿਵਸਥਾ ਕਰੋ।
- ਗੱਭਣ ਸੂਰੀ ਨੂੰ ਸਾਬਣ ਅਤੇ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਨਹਲਾਓ ਅਤੇ ਇਸ ਦੇ ਵੱਧੇ ਹੋਏ ਖੁਰਾਂ ਨੂੰ ਕੱਟੋ।
- ਗੱਭਣ ਸੂਰੀ ਨੂੰ ਬੱਚੇ ਦੇਣ ਦੀ ਸੰਭਾਵਿਤ ਤਾਰੀਖ ਤੋਂ 8–10 ਦਿਨ ਪਹਿਲਾਂ ਫੈਰੋਇੰਗ ਪੈਨ ਵਿੱਚ ਭੇਜੋ, ਤਾਂ ਜੋ ਉਹ ਨਵੇਂ ਵਾਤਾਵਰਣ ਨਾਲ ਅਨੁਕੂਲ ਹੋ ਸਕੇ।
- ਗੱਭਣ ਸੂਰੀ ਨੂੰ ਰੇਸ਼ੇਦਾਰ ਖੁਰਾਕ ਦਿਓ।
- ਬੱਚੇ ਦੇਣ ਤੱਕ ਖੁਰਾਕ ਦੀ ਮਾਤਰਾ ਇੱਕ-ਤਿਹਾਈ (1/3) ਘਟਾ ਦਿਓ।
- ਸੂਣ ਤੋਂ 12 ਘੰਟੇ ਪਹਿਲਾਂ ਖੁਰਾਕ ਦੇਣੀ ਬੰਦ ਕਰ ਦਿਓ।
- ਤਾਜ਼ੇ ਅਤੇ ਸਾਫ਼ ਪਾਣੀ ਦੀ ਹਰ ਸਮੇਂ ਉਪਲਬਧਤਾ ਯਕੀਨੀ ਬਣਾਓ।
- ਸੁਆਈ ਦੇ ਸਮੇਂ ਸੂਰੀ ਦੀ ਨਿਗਰਾਨੀ ਅਤੇ ਦੇਖਭਾਲ ਲਈ ਤਜਰਬੇਕਾਰ ਵਿਅਕਤੀ ਦੀ ਡਿਊਟੀ ਲਗਾਓ।
- ਗੱਭਣ ਸੂਰੀ ਨੂੰ ਬੇਚੈਨੀ ਸ਼ੁਰੂ ਹੋ ਜਾਂਦੀ ਹਨ।
- ਸੂਰੀ ਬਿਛਾਵਟ ਸਮੱਗਰੀ ਨਾਲ ਘੋਂਸਲਾ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਅਤੇ ਆਪਣੇ ਪੈਰਾਂ ਨਾਲ ਫਰਸ਼ ਨੂੰ ਖੁਰਚਦੀ ਹੈ।
- ਥਣ ਉਭਰ ਜਾਂਦੇ ਹਨ, ਥਣਾਂ ਦੀ ਬਣਤਰ ਵਿੱਚ ਤਬਦੀਲੀ ਆ ਜਾਂਦੀ ਹੈ ਅਤੇ ਉਹ ਖੀਸ ਨਾਲ ਭਰ ਜਾਂਦੇ ਹਨ।
- ਮੀਕੋਨੀਅਮ ਦਾ ਨਿਕਾਸ ਹੁੰਦਾ ਹੈ।
- ਪੂਛ ਫੜਕਣਾ
- ਜਿਆਦਾ ਪਾਣੀ ਪੀਣਾ, ਪਿਸ਼ਾਬ ਕਰਨਾ ਅਤੇ ਮਲ ਤਿਆਗ ਆਮ ਨਾਲੋਂ ਵੱਧ ਵਾਰ ਕਰਨਾ।
- ਪਹਿਲੀ ਅਵਸਥਾ: ਬੱਚੇਦਾਨੀ ਦੇ ਮੂੰਹ ਦਾ ਫੈਲਣਾ
- ਦੂਜੀ ਅਵਸਥਾ : ਭਰੂਣ ਦਾ ਬਾਹਰ ਨਿਕਲਣਾ
- ਤੀਜੀ ਅਵਸਥਾ : ਜੇਰ ਦਾ ਬਾਹਰ ਨਿਕਲਣਾ
- ਸੁਆਈ ਦੌਰਾਨ ਸੂਰੀ ਨੂੰ ਤੰਗ ਜਾਂ ਪਰੇਸ਼ਾਨ ਨਾ ਕਰੋ।
- ਬੱਚੇ ਦੇਣ ਤੋਂ ਤੁਰੰਤ ਬਾਅਦ ਗੀਲੀ ਬਿਛਾਵਟ ਨੂੰ ਬਦਲ ਦਿਓ।
- ਨਵਜੰਮੇ ਪਿੱਗਲੇਟਾਂ ਲਈ ਹੀਟਰ ਜਾਂ ਹੋਰ ਸਾਧਨਾਂ ਨਾਲ ਵਧੇਰੇ ਨਿੱਘ ਦਾ ਪ੍ਰਬੰਧ ਕਰੋ।
- ਦੋ ਪਿੱਗਲੇਟਾਂ ਦੇ ਜਨਮ ਵਿਚਕਾਰ ਆਮ ਅੰਤਰਾਲ: 15–20 ਮਿੰਟ।
- ਆਮ ਤੌਰ 'ਤੇ ਬੱਚੇ ਦੇਣ ਦਾ ਕੁੱਲ ਸਮਾਂ: 2–4 ਘੰਟੇ।
- ਜੇਰ ਦਾ ਨਿਕਾਸ: ਆਮ ਤੌਰ 'ਤੇ 2 ਘੰਟਿਆਂ ਦੇ ਅੰਦਰ ਹੋ ਜਾਣਾ ਚਾਹੀਦਾ ਹੈ। ਜੇਰ ਦੇ ਸਾਰੇ ਹਿੱਸਿਆਂ ਦੀ ਗਿਣਤੀ ਕਰਕੇ ਇਹ ਯਕੀਨੀ ਬਣਾਓ ਕਿ ਕੋਈ ਹਿੱਸਾ ਅੰਦਰ ਨਾ ਰਹਿ ਗਿਆ ਹੋਵੇ।