ਸੂਰ ਪਾਲਣ ਪ੍ਰਬੰਧਨ
← ਵਾਪਸ ਮੋਡੀਊਲਾਂ ਵੱਲ
ਸੂਣ (ਫੈਰੋਇੰਗ) ਤੋਂ ਬਾਅਦ ਸੂਰੀ ਦੀ ਦੇਖਭਾਲ ਅਤੇ ਪ੍ਰਬੰਧਨ
- ਸੂਰੀ ਨੂੰ ਹਲਕੇ ਗੁੰਨਗਣੇ ਪਾਣੀ ਨਾਲ ਸਾਫ਼ ਕਰੋ ਅਤੇ ਬੱਚਿਆਂ ਨੂੰ ਦੁੱਧ ਚੁੰਗਣ (ਸੱਕਲ ਕਰਨ) ਦਿਓ।
- ਜੇਕਰ ਸੂਰੀ ਦੇ ਥਣਾਂ ਵਿਚ ਦੁੱਧ ਨਾ ਉਤਰੇ ਤਾਂ ਆਕਸੀਟੋਸਿਨ ਦਾ ਟੀਕਾ ਲਗਾਓ।
- ਫੈਰੋਇੰਗ ਤੋਂ 12 ਘੰਟਿਆਂ ਬਾਅਦ ਸੂਰੀ ਨੂੰ ਪਹਿਲੀ ਫ਼ੀਡ ਦਿਓ।
- ਸੂਰੀ ਨੂੰ ਸਾਫ਼ ਅਤੇ ਤਾਜ਼ੇ ਪਾਣੀ ਦੀ ਹਰ ਸਮੇਂ ਉਪਲਬਧਤਾ ਯਕੀਨੀ ਬਣਾਓ।
- ਸੂਰੀ ਦੇ ਤਾਪ ਮਾਨ ਦੀ ਜਾਂਚ ਕਰੋI ਜੇ ਤਾਪਮਾਨ 105°F (40.6°C) ਤੋਂ ਵੱਧ ਹੋਵੇ ਤਾਂ ਤੁਰੰਤ ਉਚਿਤ ਇਲਾਜ ਕਰੋ।
- ਇੱਕੋ ਜਿਹੇ ਆਕਾਰ ਦੇ ਬੱਚਿਆਂ ਨੂੰ ਵੱਖ-ਵੱਖ ਸੂਰੀਆਂ ਵਿੱਚ ਬਦਲ ਕੇ ਬੱਚਿਆਂ ਦੀ ਗਿਣਤੀ ਸੰਤੁਲਿਤ ਕਰੋ।
- ਥਣਾਂ ਦੀ ਜਾਂਚ ਕਰੋ ਕਿ:
- ਅਗੈਲੈਕਟੀਆ – ਦੁੱਧ ਦੀ ਕਮੀ ਤਾਂ ਨਹੀਂ।
- ਮਾਸਟਾਈਟਿਸ – ਥਣਾਂ ਵਿੱਚ ਸੋਜ ਤਾਂ ਨਹੀਂ।
- ਕਾਰਜਸ਼ੀਲ ਥਣਾਂ ਦੀ ਗਿਣਤੀ ਕਿੰਨੀ ਹੈ? ਤਾਂ ਜੋ ਮਾਦਾ ਸੂਰ ਦੀ ਬੱਚਿਆਂ ਨੂੰ ਪਾਲਣ ਦੀ ਸਮਰੱਥਾ ਦਾ ਅੰਦਾਜ਼ਾ ਲੱਗ ਸਕੇ।
- ਪਿੱਗਲੈੱਟਾਂ ਵਿੱਚ ਖੂਨ ਦੀ ਕਮੀ ਤੋਂ ਬਚਾਅ ਲਈ ਸੂਰੀ ਦੇ ਥਣਾਂ 'ਤੇ ਫੈਰਸ ਸਲਫੇਟ ਦਾ ਸੰਤ੍ਰਿਪਤ ਘੋਲ ਲਗਾਓ। ਇਹ ਘੋਲ 50 ਗ੍ਰਾਮ ਫੈਰਸ ਸਲਫੇਟ ਨੂੰ 1 ਲੀਟਰ ਪਾਣੀ ਵਿੱਚ ਘੋਲ ਕੇ ਤਿਆਰ ਕੀਤਾ ਜਾਂਦਾ ਹੈ।