ਸੂਰ ਪਾਲਣ ਪ੍ਰਬੰਧਨ

← ਵਾਪਸ ਮੋਡੀਊਲਾਂ ਵੱਲ

ਪ੍ਰਜਨਣ ਲਈ ਉਚਿਤ ਸੂਰਾਂ ਦੀ ਚੋਣ

ਸੂਰਾਂ ਲਈ ਪ੍ਰਜਨਣ ਵਗ ਦੀ ਚੋਣ ਦਾ ਅਰਥ ਹੈ ਕਿ ਚੰਗੀ ਜੈਨੇਟਿਕ ਸਮਰੱਥਾ, ਉੱਚ ਪ੍ਰਜਨਣ ਯੋਗਤਾ ਅਤੇ ਸਰੀਰਕ ਤੌਰ 'ਤੇ ਤੰਦਰੁਸਤ ਪਸ਼ੂਆਂ ਨੂੰ ਸਿਹਤਮੰਦ ਅਤੇ ਸੁਚੱਜੇ ਢੰਗ ਨਾਲ ਪ੍ਰਬੰਧਿਤ ਝੁੰਡਾਂ ਵਿੱਚੋਂ ਚੁਣਿਆ ਜਾਵੇ। ਪ੍ਰਜਨਣ ਸਟਾਕ/ ਵਗ ਦੀ ਚੋਣ ਦੇ ਮਾਪਦੰਡ

  • ਵੱਧ ਬੱਚੇ ਦੇਣ ਦੀ ਸਮਰੱਥਾ : ਇੱਕ ਵਾਰ ਵਿੱਚ 8 ਤੋਂ ਵੱਧ ਬੱਚੇ
  • ਵਾਧੇ ਦੀ ਦਰ: 6 ਮਹੀਨਿਆਂ ਵਿੱਚ 80 ਕਿਲੋਗ੍ਰਾਮ ਭਾਰ।
  • ਮਾਤਾ ਵਜੋਂ ਸੰਭਾਲਣ ਦੀ ਸਮਰੱਥਾ : ਸ਼ਾਂਤ ਸੁਭਾਅ ਅਤੇ 12 ਕਾਰਜਸ਼ੀਲ ਥਣ
  • ਖੁਰਾਕ ਦੀ ਵਰਤੋਂ ਦੀ ਕੁਸ਼ਲਤਾ : ਫੀਡ ਕਨਵਰਜ਼ਨ ਰੇਸ਼ੋ (FCR) = 1: 3.0–3.5
  • ਮਾਸ ਦੀ ਗੁਣਵੱਤਾ : ਚੰਗੀ ਮਾਸਪੇਸ਼ੀਆਂ ਦਾ ਵਿਕਾਸ ਅਤੇ ਬੈਕ ਫੈਟ ਦੀ ਮੋਟਾਈ ≤ 3.8 ਸੈਂਟੀਮੀਟਰ।
  • ਰੋਗ-ਰੋਧਕ ਸਮਰੱਥਾ : ਲੰਬੀ ਉਤਪਾਦਕ ਉਮਰ ਅਤੇ ਸਰੀਰਕ ਖਾਮੀਆਂ ਤੋਂ ਮੁਕਤ ਪਸ਼ੂ।
  • ਪ੍ਰਜਨਣ ਸਮਰੱਥਾ : ਨਰ ਅਤੇ ਮਾਦਾ ਦੋਵੇਂ ਉੱਚ ਪ੍ਰਜਨਨ ਯੋਗਤਾ ਵਾਲੇ ਹੋਣ।